\n
\n1. ਤੁਹਾਡੇ ਈਮੇਲ ਰਾਂਹੀ ਮਿਲੇ ਸਵਾਲਃ
\nਇਸ ਭਾਗ ਵਿੱਚ ਆਮ ਪਬਲਿਕ ਦੁਆਰਾ ਸਾਡੀ ਈਮੇਲ ਤੇ ਭੇਜੇ ਗਏ ਸਵਾਲਾਂ ਦੇ ਜਵਾਬ ਪਬਲਿਸ਼ ਕੀਤੇ ਜਾਂਦੇ ਹਨ। ਕੋਈ ਵੀ ਵਿਅਕਤੀ ਸਾਡੀ ਈਮੇਲ thedrbhullar@gmail.com ਤੇ ਆਪਣਾ ਸਵਾਲ ਪੰਜਾਬੀ ਵਿੱਚ ਲਿਖ ਕੇ ਭੇਜ ਸਕਦਾ ਹੈ। ਜੇ ਪੰਜਾਬੀ ਫੌਂਟ ਫੋਨ ਵਿੱਚ ਨਹੀਂ ਹੈ, ਤਾਂ ਸਵਾਲ ਨੂੰ ਪੇਪਰ ਤੇ ਪੰਜਾਬੀ ਵਿੱਚ ਲਿਖ ਕੇ, ਉਸਦੀ ਫੋਟੋ ਈਮੇਲ ਤੇ ਭੇਜ ਸਕਦੇ ਹੋ।
\nਸਵਾਲ 1: ਡੁਬਈ ਤੋਂ ਇਹ ਸਵਾਲ ਮਿਲਿਆ ਹੈ। ਡਾ ਸਾਹਬ ਮੈਨੂੰ ਲਿਵਰ ਦੀ ਪਰੌਬਲਮ ਹੈ। ਪੇਟ ਦੇ ਸੱਜੇ ਪਾਸੇ ਦਰਦ ਰਹਿੰਦਾ ਹੈ।ਡਾ ਨੇ ਇੰਡੀਆ ਤੋਂ ਤੇਜਾਬ ਦੀ ਗੋਲੀ ਲਾਈ ਸੀ। ਜੋ ਮੈਂ ਕਦੇ ਕਦੇ ਲੈਂਦਾ ਹਾਂ। ਮੇਰੀ ਬੀਪੀ ਅਤੇ ਸ਼ੂਗਰ ਦੀ ਦਵਾਈ ਵੀ ਚੱਲਦੀ ਹੈ।ਇਸ ਦਰਦ ਦਾ ਕੀ ਹੱਲ ਹੋ ਸਕਦਾ ਹੈ?
\nਉੱਤਰਃ ਤੁਹਾਡੀ ਸ਼ੂਗਰ ਅਤੇ ਬੀਪੀ ਦੀ ਪਰੌਬਲਮ ਦੇਖ ਕੇ ਲੱਗਦਾ ਕਿ ਤੁਸੀਂ ਮੈਟਾਬੋਲਿਕ ਸਿਨਡਰੌਮ ਦਾ ਸ਼ਿਕਾਰ ਹੋ ਸਕਦੇ ਹੋ। ਅਤੇ ਫੈਟੀ ਲਿਵਰ ਵੀ ਸੰਭਾਵਨਾ ਵੀ ਲੱਗਦੀ। ਤੁਹਾਡੀ ਹਾਈਟ, ਵੇਟ, ਪੇਟ ਦੀ ਸਕੈਨ, ਲਿਵਰ ਦੇ ਟੈਸਟ, ਖੂਨ ਗਾੜੇ ਦੇ ਟੈਸਟ, ਤਿੰਨ ਮਹੀਨਿਆਂ ਵਾਲੀ ਸ਼ੂਗਰ ਵਗੈਰਾ ਤੋਂ ਵਧੇਰੇ ਇਨਫਰਮੇਸ਼ਨ ਮਿਲ ਸਕਦੀ। ਤੁਸੀਂ ਤੁਹਾਡੇ ਫੈਮਿਲੀ ਡਾਕਟਰ ਜਾਂ ਉੱਪਰ ਦੱਸੇ ਟੈਸਟ ਅਤੇ ਜਾਣਕਾਰੀ ਨਾਲ ਸਾਨੂੰ ਕਨਸਲਟ ਕਰ ਸਕਦੇ ਹੋ।ਸਾਡੀ ਕਨਸਲਟ ਲਈ ਵਟਸਐਪ ਨੰਃ +91-85568-00032 ਤੇ ਮੈਸੇਜ ਭੇਜ ਸਕਦੇ ਹੋ। ਉਂਝ ਆਮ ਸਲਾਹ ਦੇ ਤੌਰ ਤੇ ਤੁਸੀਂ ਆਪਣਾ ਭਾਰ, ਡਾਈਟ ਕੰਟਰੋਲ ਕਰੋ, ਤਹਾਨੂੰ ਦਰਦ ਤੋਂ ਰਾਹਤ ਮਿਲੇਗੀ। ਤੇਜਾਬ ਲਈ ਸੌਂਫ ਟਰਾਈ ਕਰ ਸਕਦੇ ਹੋ।
\nਸਵਾਲ 2: ਇੱਕ 48 ਸਾਲ ਦੇ ਵਿਅਕਤੀ ਦਾ ਸਵਾਲ ਹੈ ਕਿ ਉਹ 16 ਘੰਟੇ ਦੀ ਫਾਸਟਿੰਗ ਕਰਨ ਤੋਂ ਬਾਅਦ ਜਦੋਂ ਬਰੇਕਫਾਸਟ ਕਰ ਲੈਂਦੇ ਹਨ ਤਾਂ ਇੱਕਦਮ ਨੀਂਦ ਆਓਣ ਲੱਗਦੀ ਹੈ। ਉੱਠਣ ਦੀ ਹਿੰਮਤ ਨਹੀਂ ਰਹਿੰਦੀ। ਪੰਦਰਾਂ ਵੀਹ ਮਿੰਟ ਬਾਅਦ ਸਾਰਾ ਕੁੱਝ ਆਮ ਵਰਗਾ ਹੋ ਜਾਂਦਾ ਹੈ। ਇਸਦਾ ਕੀ ਕਾਰਨ ਅਤੇ ਹੱਲ ਕੀ ਹੋ ਸਕਦਾ?
\nਉੱਤਰਃ ਲੰਬੀ ਫਾਸਟਿੰਗ ਤੋਂ ਬਾਅਦ ਜਦੋਂ ਤੇਜ ਭੁੱਖ ਲੱਗੀ ਹੁੰਦੀ ਤਾਂ ਬਰੇਕਫਾਸਟ ਵਿੱਚ ਜੇ ਕਾਰਬ ਜਿਆਦਾ ਜਾਂ ਰੀਫਾਈਂਡ ਕਾਰਬ ਵਰਤੇ ਜਾਣ ਤਾਂ ਬਲੱਡ ਗਲੂਕੋਜ ਦੀ ਇੱਕਦਮ ਸਪਾਈਕ ਆ ਸਕਦੀ। ਅਤੇ ਉਸ ਟਾਈਮ ਬਾਡੀ ਦਾ ਜਿਆਦਾ ਬਲੱਡ ਪੇਟ ਅਤੇ ਅੰਤੜੀਆਂ ਵੱਲ ਸ਼ੰਟ ਹੋ ਜਾਂਦਾ ਹੈ। ਨਤੀਜੇ ਵਜੋਂ ਇਹ ਲੱਛਣ ਪੈਦਾ ਹੋ ਸਕਦੇ। ਇਸਦੇ ਹੱਲ ਵਜੋਂ ਬਰੇਕਫਾਸਟ ਵਿੱਚ ਕੀ ਕੀ ਲੈਂਦੇ ਹੋ, ਉਸ ਨੂੰ ਬਦਲ ਕੇ ਦੇਖਿਆ ਜਾ ਸਕਦਾ ਹੈ।
\nਸਵਾਲ 3: ਇਹ ਇੱਕ ਰਿਟਾਇਰਡ ਟੀਚਰ ਦੁਆਰਾ ਸਵਾਲ ਭੇਜਿਆ ਗਿਆ ਹੈ।ਡਾ ਸਾਹਬ ਪਿਛਲੀ ਫੋਨ ਕਨਸਲਟ ਵੇਲੇ ਤੁਸੀਂ ਮੈਨੂੰ ਬੀਪੀ ਦੀ ਗੋਲੀ ਅਤੇ ਸੁਪਰਾਡਿਨ ਦੀ ਗੋਲੀ ਲਾਈ ਸੀ।ਜੋ ਕਿ ਮੈਂ ਲੈ ਰਹੀ ਹਾਂ। ਤੁਸੀਂ ਪਿਛਲੇ ਹਫਤੇ ਨਿਊਜਲੈਟਰ ਵਿੱਚ ਮੇਰੀਆਂ ਲੱਤਾਂ ਵਿੱਚ ਦਰਦ ਦੇ ਚਾਰ ਕਾਰਨਾਂ ਦੀ ਗੱਲ ਕੀਤੀ ਸੀ।ਹੁਣ ਤੁਸੀਂ ਪਹਿਲਾਂ ਮੈਨੂੰ ਕੋਈ ਟੈਸਟ ਲਿਖੋਗੇ ਜਾਂ ਮੈਂ ਪਹਿਲਾਂ ਫੋਨ ਕਨਸਲਟ ਬੁੱਕ ਕਰ ਲਵਾਂ?
\nਉੱਤਰਃ ਮੈਡਮ ਆਮ ਤੌਰ ਤੇ ਟੈਸਟ ਕਰਾਉਣ ਬਾਰੇ ਮਰੀਜ ਨਾਲ ਕਨਸਲਟ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ।
\nਸਵਾਲ 4: ਇਹ ਵੀ ਇੱਕ NRI ਰਿਟਾਇਰਡ ਟੀਚਰ ਹਨ। ਇਹਨਾਂ ਨੂੰ ਆਇਰਨ ਦੀ ਘਾਟ ਹੈ। ਪਰ ਸਪਲੀਮੈਂਟ ਲੈਣ ਨਾਲ ਕਬਜੀ ਹੋ ਜਾਂਦੀ ਹੈ। ਸੋ ਇਸਦਾ ਕੀ ਹੱਲ ਹੋ ਸਕਦਾ।
\nਉੱਤਰ: ਤੁਸੀਂ ਪਹਿਲਾਂ ਤਾਂ ਆਇਰਨ ਦੇ ਕੁਦਰਤੀ ਸਰੋਤ ਬੇਬੀ ਸਪਿਨੈੱਚ, ਗੁੜ ਵਗੈਰਾ ਟਰਾਈ ਕਰ ਸਕਦੇ। ਅਤੇ ਤੁਹਾਡੇ ਫੈਮਿਲੀ ਡਾਕਟਰ ਤੋਂ ਆਇਰਨ ਦੀ ਕੋਈ ਬਦਲਵੀਂ ਫਾਰਮਿਊਲੇਸ਼ਨ ਲੈ ਸਕਦੇ। ਅਤੇ ਇਸਤੋਂ ਬਿਨਾਂ ਵਾਕਿੰਗ ਅਤੇ ਪਾਣੀ ਦੀ ਮਾਤਰਾ ਵੱਧ ਲੈ ਸਕਦੇ। ਪਰ ਯਾਦ ਰਹੇ ਕਿ ਇਹ ਸਲਾਹ ਨਿਰੋਲ ਆਇਰਨ ਸਪਲੀਮੈਂਟ ਦੀ ਕੀਤੀ ਕਬਜੀ ਬਾਰੇ ਹੈ। ਜੇ ਵੱਡੀ ਉਮਰ ਕਾਰਨ ਤਹਾਨੂੰ ਹੋਰ ਮੈਟਾਬੋਲਿਕ ਬਿਮਾਰੀਆਂ ਜਿਵੇਂ ਸ਼ੂਗਰ, ਬੀਪੀ, ਫੈਟੀ ਲਿਵਰ ਜਾਂ ਥਾਇਰਾਇਡ ਵਗੈਰਾ ਹਨ ਤਾਂ ਇਹ ਸਲਾਹ ਤੇ ਅਮਲ ਕਰਨਾ ਹੋ ਸਕਦਾ ਸਹੀ ਨਾ ਹੋਵੇ।
\nਸਵਾਲ 5: ECG, ਈਕੋ ਅਤੇ ਟੀਐਮਟੀ ਦੇ ਟੈਸਟ ਜੂਨ ਵਿੱਚ ਕਰਾਏ ਗਏ ਸਨ, ਜੋ ਨਾਰਮਲ ਸਨ। ਖੂਨ ਗਾੜੇ ਦੇ ਟੈਸਟ ਬਾਰਡਰ ਲਾਈਨ ਤੇ ਸਨ।ਤਿੰਨ ਮਹੀਨਿਆਂ ਵਾਲੀ ਸ਼ੂਗਰ 7.0 ਹੈ। ਸ਼ੂਗਰ ਅਤੇ ਬੀਪੀ ਦੀ ਗੋਲੀ ਚੱਲ ਰਹੀ ਹੈ। ਇਸਨੂੰ ਰਿਵਰਸ ਕਿਵੇਂ ਕਰ ਸਕਦੇ ਹਾਂ?
\nਉੱਤਰਃ ਸਰ ਤੁਹਾਡੀ ਬਿਮਾਰੀ ਅਤੇ ਦਵਾਈਆਂ ਚੱਲਦੀਆਂ ਹੋਣ ਕਾਰਨ, ਕੋਈ ਵੀ ਸ਼ਾਰਟ ਕੱਟ ਜਾਂ ਆਮ ਸਲਾਹ ਦੇ ਦੇਣੀ ਮੁਸ਼ਕਲ ਹੈ। ਤੁਸੀਂ ਸਾਨੂੰ ਕਨਸਲਟ ਕਰ ਸਕਦੇ ਹੋ। ਵਟਸਐਪ ਨੰਬਰ +91-85568-00032 ਤੇ ਮੈਸੇਜ ਭੇਜ ਕੇ ਸਮਾਂ ਬੁੱਕ ਕਰ ਸਕਦੇ ਹੋ। ਕਨਸਲਟ ਦੌਰਾਨ ਤਹਾਨੂੰ ਸਾਡੇ “ਰਿਵਰਸਲ ਪਰੋਗਰਾਮ” ਵਿੱਚ ਸ਼ਾਮਲ ਹੋਣ ਬਾਰੇ ਵੀ ਡੀਟੇਲ ਵਿੱਚ ਦੱਸ ਸਕਾਂਗੇ।
\n
\n\nਮੈਡੀਕਲ ਨਿਊਜਃ
\n\n- ਯੂਨੀਵਰਸਿਟੀ ਆਫ ਵਾਸ਼ਿੰਗਟਿਨ ਦੀ ਇੱਕ ਖੋਜ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਿਸ਼ੋਰ ਲੜਕੀਆਂ ਵਿੱਚ ਕੋਵਿਡ ਲਾਕਡਾਊਨ ਵੇਲੇ ਸਟਰੈੱਸ ਨਾਲ ਬਰੇਨ ਦੀ ਏਜਿੰਗ ਜਿਆਦਾ ਹੋਈ, ਲੜਕਿਆਂ ਦੇ ਮੁਕਾਬਲੇ। ਬਰੇਨ ਸਕੈਨਾਂ ਵਿੱਚ ਬਰੇਨ ਦੀ ਬਾਹਰਲੀ ਪਰਤ ਦਾ ਪਤਲਾਪਣ (Thinning of cerebral cortex)ਕਿਸ਼ੋਰ ਲੜਕੀਆਂ ਵਿੱਚ ਮੁੰਡਿਆਂ ਦੇ ਮੁਕਾਬਲੇ ਲੱਗਭੱਗ ਚਾਰ ਗੁਣਾ ਨੋਟ ਕੀਤਾ ਗਿਆ।
\n- ਟਰਿਨਿਟੀ ਕਾਲਜ ਡਬਲਿਨ ਆਇਰਲੈਂਡ ਦੇ ਵਿਗਿਆਨੀਆਂ ਦੁਆਰਾ ਕਾਲੇ ਮੋਤੀਏ ਦੇ ਇਲਾਜ ਲਈ ਇੱਕ ਨਵੀਂ ਜੀਨ ਥੈਰੇਪੀ ਵਿਕਸਤ ਕੀਤੀ ਗਈ ਹੈ।ਇਹ ਥੈਰੇਪੀ ਵਿੱਚ ਅੱਖ ਦੇ ਰੈਟੀਨਾ ਪਰਦੇ ਨੂੰ ਖਾਸ ਤੌਰ ਤੇ ਮਜਬੂਤੀ ਮਿਲਦੀ ਹੈ। ਰੈਟੀਨਾ ਦੇ ਸੈਲਾਂ ਵਿੱਚ ਮਾਈਟੋਕਾਂਡਰੀਆ ਨੂੰ ਵਧੇਰੇ ਸਪੋਰਟ ਮਿਲਣ ਨਾਲ ਸੈਂਲਾਂ ਵਿੱਚ ਐਨਰਜੀ ਪਰੋਡੱਕਸ਼ਨ ਵਧੇਰੇ ਹੁੰਦੀ ਹੈ।
\n- ਸਤੰਬਰ ਦਾ ਮਹੀਨਾ ਗਦੂਦ ਅਵੇਅਰਨੈੱਸ ਮਹੀਨੇ (Prostate awareness month) ਵਜੋਂ ਮਨਾਇਆ ਜਾਂਦਾ ਹੈ। ਗਦੂਦਾਂ ਦਾ ਕੈਂਸਰ ਪੁਰਸ਼ਾਂ ਵਿੱਚ ਮਿਲਣ ਵਾਲਾ ਦੂਜਾ ਵੱਡਾ ਕੈਂਸਰ ਹੈ।
\n- ਹਾਰਵਰਡ ਯੂਨੀਵਰਸਿਟੀ ਵਿੱਚ ਚੂਹਿਆਂ ਤੇ ਕੀਤੀ ਖੋਜ ਤੋਂ ਇਹ ਗੱਲ ਦੇ ਸਬੂਤ ਮਿਲੇ ਹਨ ਕਿ ਤੰਬਾਕੂ ਸਮੋਕ ਨਾਲ ਦਿਮਾਗ ਨੂੰ ਹਲਕੀ ਡੋਜ ਵਿੱਚ ਮਿਲਣ ਵਾਲੀ ਜਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ, ਚੂਹਿਆਂ ਨੂੰ ਪਾਰਕਿਨਸਨ ਬੀਮਾਰੀ ਤੋਂ ਬਚਾਓਣ ਵਿੱਚ ਸਹਾਈ ਹੁੰਦੀ ਹੈ। ਆਓਣ ਵਾਲੇ ਸਮੇਂ ਵਿੱਚ ਮਨੁੱਖਾਂ ਉੱਪਰ ਸਮੋਕਿੰਗ ਦੇ ਇਸ ਬੈਨੀਫਿੱਟ ਬਾਰੇ ਰੀਸਰਚ ਟਰਾਇਲ ਪਲਾਨ ਕੀਤੇ ਜਾ ਸਕਦੇ ਹਨ।
\n- ਸਵਿਟਜਰਲੈਂਡ ਦੀ ਲੁਜਾਨ ਯੂਨੀਵਰਸਿਟੀ ਦੀ ਇੱਕ ਖੋਜ ਰਿਪੋਰਟ ਮੁਤਾਬਿਕ ਖਤਰਨਾਕ ਖੂਨ ਖਰਾਬੇ ਵਿੱਚੋਂ ਕਿਸੇ ਹੋਰ ਇਨਸਾਨ ਨੂੰ ਸਫਲਤਾ ਪੂਰਵਕ ਲੰਘਦਾ ਦੇਖਣ ਨਾਲ ਦੇਖਣ ਵਾਲੇ ਦਾ ਮਨ ਮਜਬੂਤ ਹੁੰਦਾ ਹੈ ਅਤੇ ਇਹ ਤਜਰਬਾ ਡੀਪਰੈਸ਼ਨ ਤੋਂ ਬਚਣ ਵਿੱਚ ਸਹਾਈ ਹੁੰਦਾ ਹੈ।
\n
\n
\n\nਯੂਟਿਊਬ ਕਲੱਬ ਮੈਂਬਰ ਨਿਊਜਃ
\nਯੂਟਿਊਬ ਚੈਨਲ ਮੈਂਬਰਸ਼ਿਪ ਜੁਆਇੰਨ ਕਰਕੇ ਤੁਸੀਂ ਇਸ ਕਲੱਬ ਦੇ ਮੈਂਬਰ ਬਣ ਸਕਦੇ ਹੋ। ਲਿੰਕ Join this channel
\nhttps://www.youtube.com/channel/UCpxX1EuBaywuILr7NLdcwaQ/join
\nਇਸ ਕਲੱਬ ਵਿੱਚ ਮੈਂਬਰਾਂ ਨਾਲ ਹਰ ਵੀਕਐਂਡ ਤੇ ਇੱਕ ਘੰਟਾ ਲਾਈਵ ਸਵਾਲ-ਜਵਾਬ ਅਤੇ ਕਿਸੇ ਖਾਸ ਟੌਪਿਕ ਤੇ ਚਰਚਾ ਕੀਤੀ ਜਾਂਦੀ ਹੈ।ਕੋਈ ਵੀ ਮੈਂਬਰ ਸਕਰੀਨ ਤੇ ਲਾਈਵ ਵੀ ਆਪਣੇ ਵਿਚਾਰ ਸ਼ੇਅਰ ਕਰ ਸਕਦਾ ਹੈ। ਲਾਈਵ ਸਵਾਲ ਜਵਾਬ ਤੋਂ ਬਾਅਦ ਵੀ ਕਲੱਬ ਮੈਂਬਰਾਂ ਦੁਆਰਾ ਈਮੇਲ ਤੇ ਭੇਜੇ ਗਏ ਸਵਾਲ ਇਸ ਭਾਗ ਵਿੱਚ ਸ਼ੇਅਰ ਕੀਤੇ ਜਾਂਦੇ ਹਨਃ
\nਸਵਾਲ 1. ਕਲੱਬ ਮੈਂਬਰ ਸੁੱਖਪਾਲ ਸਿੰਘ ਪਟਿਆਲਾ ਤੋਂ ਲਿਖਦੇ ਹਨ ਕਿ ਉਹ ਸ਼ੂਗਰਦੇ ਮਰੀਜ ਹਨ, ਉਹਨਾਂ ਦਾ ਖੂਨ ਵੀ ਗਾੜਾ ਹੈ।ਕੀ ਲੰਬੀ ਫਾਸਟਿੰਗ ਤੋਂ ਬਾਅਦ ਬਦਾਮ, ਕੱਦੂ ਬੀਜ, ਭੁੰਨੇ ਛੋਲੇ, ਅਲਸੀ, ਮੂੰਗਫਲੀ ਵਗੈਰਾ ਲ਼ੈ ਸਕਦੇ ਹਾਂ।
\nਉੱਤਰ: ਹਾਂ ਜੀ ਲੈ ਸਕਦੇ ਹਾਂ। ਨਟਸ ਸੀਡਜ ਇੱਕ ਮੁੱਠੀ ਭਰ ਰੋਜਾਨਾ ਲਏ ਜਾ ਸਕਦੇ।ਇਹਨਾਂ ਨੂੰ ਬਰੇਕਫਾਸਟ ਤੋਂ ਬਿਨਾਂ ਕਿਸੇ ਹੋਰ ਸਮੇਂ ਵੀ ਸਨੈਕਸ ਵਜੋਂ ਲੈ ਸਕਦੇ ਹਾ।
\nਸਵਾਲ 2: ਕਲੱਬ ਮੈਂਬਰ ਰਾਜਵੀਰ ਸਿੰਘਃ ਮੇਰੇ ਬੇਟੇ ਦੀ ਉਮਰ 19 ਸਾਲ ਹੈ। ਉਸਨੂੰ ਮੇਲ ਬਰੈਸਟ (Gynecomastia) ਦੀ ਪਰੌਬਲਮ ਹੈ। ਇਸ ਬਾਰੇ ਕਿਸ ਡਾਕਟਰ ਨੂੰ ਦਿਖਾ ਸਕਦੇ ਹਾਂ?
\nਉੱਤਰਃ ਬਰੈੱਸਟ ਸਰਜਰੀ ਦੇ ਸਪੈਸ਼ਲਿਸ਼ਟ ਡਾਕਟਰ (Endocrine Surgeon) ਨੂੰ ਮਿਲਿਆ ਜਾ ਸਕਦਾ। ਫੋਰਟਿਸ ਮੋਹਾਲੀ ਵਿੱਚ ਸਾਡੇ ਕਾਲਜ ਵੇਲੇ ਦੇ ਸਾਥੀ ਡਾ ਨਵਲ ਬਾਂਸਲ ਵੀ ਚੰਗੇ ਬਰੈੱਸਟ ਸਰਜਨ ਹਨ।
\nਸਵਾਲ 3: ਕਲੱਬ ਮੈਬਰ ਸੁੱਖਵਿੰਦਰ ਕੌਰ ਚੰਡੀਗੜਃ 21 ਅਗੱਸਤ ਨੂੰ ਮੇਰੀ ਇੱਕ ਮਹੀਨੇ ਦੀ ਕਲੱਬ ਮੈਂਬਰਸ਼ਿਪ ਪੂਰੀ ਹੋ ਗਈ ਸੀ। ਦੁਬਾਰਾ ਰੀਨਿਊ ਕਰਨ ਲਈ ਕੀ ਕੀਤਾ ਜਾਵੇ?
\nਉੱਤਰ: ਪਹਿਲੀ ਵਾਰ ਦੀ ਤਰਾਂ ਜੁਆਇੰਨ ਬਟਨ ਤੇ ਜਾ ਕੇ, ਜਾਂ ਉੱਪਰ ਦਿੱਤੇ ਲਿੰਕ 👆🏻ਰਾਹੀਂ ਕਲੱਬ ਜੁਆਇੰਨ ਕੀਤਾ ਜਾ ਸਕਦਾ ਹੈ। ਪਰ ਜੁਆਇੰਨ ਕਰਨ ਵੇਲੇ monthly Auto debit ਦੀ ਆਪਸ਼ਨ ਵੀ ਜਰੂਰ ਹੋਵੇਗੀ।ਜਿਸ ਨਾਲ ਬਾਰ ਬਾਰ ਜਿਆਇੰਨ ਕਰਨ ਦੇ ਝੰਝਟ ਦੀ ਲੋੜ ਨਹੀਂ। ਇਹ ਯੂਟਿਊਬ ਦਾ ਪਰੋਗਰਾਮ ਹੋਣ ਕਾਰਨ ਵਧੇਰੇ ਜਾਣਕਾਰੀ ਉਹਨਾਂ ਨੂੰ ਈਮੇਲ ਕਰਕੇ ਵੀ ਲਈ ਜਾ ਸਕਦੀ।
\nਸਵਾਲ 4: ਕਲੱਬ ਮੈਂਬਰ ਗੁਰਦੀਪ ਸਿੰਘ ਫਗਵਾੜਾਃ ਹਾਈਟ 165cm, weight 83kg, diet non veg, alcohol free x2 months, ਕੁੱਝ ਦਿਨਾਂ ਤੋਂ 12 ਘੰਟੇ ਦੀ ਫਾਸਟਿੰਗ ਸ਼ੁਰੂ ਕੀਤੀ ਹੈ। Hba1c 6.7, TG 183, fatty liver, both knee pain, 8000 steps walk daily ਕਰਦਾ ਹਾਂ। ਮੇਰੀਆਂ ਬੀਮਾਰੀਆਂ ਨੂੰ ਰਿਵਰਸ ਕਿਵੇਂ ਕਰ ਸਕਦੇ ਹਾ?
\nਉੱਤਰਃ ਤੁਸੀਂ ਸਾਡੇ “ਰਿਵਰਸਲ ਪਰੋਗਰਾਮ” ਬਾਰੇ ਸਾਨੂੰ ਈਮੇਲ ਜਾਂ ਵਟਸਐਪ ਨੰ +91-85568-00032 ਤੇ ਮੈਸੇਜ ਕਰ ਸਕਦੇ ਹੋ।
\nਸੁਝਾਅਃ ਕਲੱਬ ਮੈਂਬਰ ਕੰਵਲਜੀਤ ਸਿੰਘ ਭੱਠਲ ਮਾਨਸਾਃ ਕਲੱਬ ਦੇ ਵੀਕਐਂਡ ਲਾਈਵ ਪਰੋਗਰਾਮ ਦਾ ਸਮਾਂ ਐਤਵਾਰ ਦੀ ਬਜਾਇ ਸ਼ਨੀਵਾਰ ਸ਼ਾਮ 9 ਤੋਂ 10 ਵਜੇ ਕਰ ਦਿੱਤਾ ਜਾਵੇ। ਇਹ ਵਧੇਰੇ ਸਹੀ ਰਹੇਗਾ।
\n\n
\nਮੈਡੀਕਲ ਭਾਸ਼ਾਃ
\n\n- ਗੈਸਟਰੋਃ (Gastro) ਪੇਟ ਨਾਲ ਸਬੰਧਤ
\n- ਨਿਊਰੋਲੌਜੀ (Neurology)ਬਰੇਨ, ਸਪਾਈਨ ਅਤੇ ਨਸਾਂ ਦਾ ਦਵਾਈਆਂ ਨਾਲ ਇਲਾਜ।
\n- ਨਿਊਰੋਸਰਜਰੀਃ (Neurosurgery) ਬਰੇਨ, ਸਪਾਈਨ ਅਤੇ ਨਸਾਂ ਦਾ ਆਪਰੇਸ਼ਨ ਰਾਹੀਂ ਇਲਾਜ।
\n- ਹੈਪੈਟੋਲਾਜੀਃ (Hepatology) ਲਿਵਰ ਵਿਗਿਆਨ
\n- ਹੈਮੇਟੋਲੋਜੀਃ (Hematology) ਖੂਨ ਦੀਆਂ ਬਿਮਾਰੀਆਂ ਨਾਲ ਸਬੰਧਤ ਡਾਕਟਰੀ ਵਿਗਿਆਨ
\n
\n
\n
\n\nਡਾ ਭੁੱਲਰ ਰਿਵਰਸਲ ਪਰੋਗਰਾਮ ਨਿਊਜਃ
\n\n- ਰਿਵਰਸਲ ਪਰੋਗਰਾਮ ਵਿੱਚ ਮੋਟਾਪਾ, ਸ਼ੂਗਰ, ਬੀਪੀ, PCOD, ਫੈਟੀ ਲਿਵਰ ਅਤੇ ਖੂਨ ਗਾੜਾ ਨਾਲ ਸਬੰਧਤ ਮਰੀਜ ਸ਼ਾਮਲ ਹੋ ਸਕਦੇ ਹਨ।
\n- ਇਸ ਪਰੋਗਰਾਮ ਦੀ ਫੀਸ ਅਤੇ ਹੋਰ ਡੀਟੇਲ ਲਈ ਤੁਸੀਂ ਤੁਹਾਡਾ ਨਾਮ, ਜੈਂਡਰ, ਉਮਰ, ਲੋਕੇਸ਼ਨ ਅਤੇ ਬਿਮਾਰੀ ਬਾਰੇ ਲਿਖ ਕੇ ਸਾਨੂੰ ਈਮੇਲ thedrbhullar@gmail.com ਭੇਜ ਸਕਦੇ ਹੋ।
\n
\n
\nUnsubscribe · Preferences
\n
\n\n | \n\n\n\n","recentPosts":[{"id":7083825,"title":"Dr Bhullar Newsletter #9","slug":"dr-bhullar-newsletter-9","status":"published","readingTime":1,"campaignCompletedAt":"2024-10-30T18:34:43.000Z","publishedAt":"2024-10-30T18:34:43.000Z","orderByDate":"2024-10-30T18:34:43.000Z","timeAgo":"5 months","thumbnailUrl":"https://embed.filekitcdn.com/e/cKH8rV9xpSu1RQeDLo1SDS/m7yGFr7fSGjrXC6xuqi4wG","thumbnailAlt":"","path":"posts/dr-bhullar-newsletter-9","url":"https://www.thedrbhullar.com/posts/dr-bhullar-newsletter-9","isPaid":null,"introContent":"Unsubscribe · Preferences Dr Bhullar Newsletter ਬੁੱਧਵਾਰ 30 ਅਕਤੂਬਰ, 2024 ਅੰਕ # 9 Welcome Readers! ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜਾਅ ਆਓਂਦੇ ਜਾਂਦੇ ਰਹਿੰਦੇ ਹਨ। ਕਦੇ ਵੀ ਜਿੰਦਗੀ ਇੱਕਸਾਰ ਨਹੀਂ ਚੱਲਦੀ।ਪਰ ਆਮ ਤੌਰ ਤੇ ਕੁਦਰਤੀ ਪ੍ਰਵਿਰਤੀ ਕੁੱਝ ਇਸ ਤਰਾਂ ਦੀ ਹੁੰਦੀ ਹੈ ਕਿ ਜਿਆਦਾਤਰ ਲੋਕ ਜਿੰਦਗੀ ਦੇ ਨੈਗੇਟਿਵ ਪੱਖ ਵੱਲ ਜਿਆਦਾ ਝੁਕੇ ਰਹਿੰਦੇ ਹਨ। ਜਿੰਦਗੀ ਵਿੱਚ ਘਟ ਰਹੀਆਂ ਪਾਜੇਟਿਵ ਚੀਜਾਂ ਜਾਂ ਘਟਨਾਂਵਾਂ ਵੱਲ ਖਿਆਲ ਜਾਂਦਾ ਹੀ ਨਹੀਂ। ਜੇ ਇਹ ਨੈਗੇਟਿਵ ਸਾਈਡ ਵੱਲ ਝੁਕਾਅ ਲਗਾਤਾਰ ਅਤੇ ਜਿਆਦਾ ਹੀ ਵੱਧ ਜਾਵੇ ਤਾਂ ਅਸੀਂ ਡੀਪਰੈਸ਼ਨ/ਉਦਾਸੀ ਦਾ ਸ਼ਿਕਾਰ ਜਾਂ ਕਾਹਲ...","campaignId":17081193,"publicationId":13624754,"metaDescription":null},{"id":6816895,"title":"Dr Bhullar Newsletter ","slug":"dr-bhullar-newsletter-4","status":"published","readingTime":1,"campaignCompletedAt":"2024-10-03T04:52:21.000Z","publishedAt":"2024-10-03T04:52:21.000Z","orderByDate":"2024-10-03T04:52:21.000Z","timeAgo":"6 months","thumbnailUrl":"https://embed.filekitcdn.com/e/cKH8rV9xpSu1RQeDLo1SDS/hBfvz6SM7qjat8Tmp9dBmY","thumbnailAlt":"","path":"posts/dr-bhullar-newsletter-4","url":"https://www.thedrbhullar.com/posts/dr-bhullar-newsletter-4","isPaid":null,"introContent":"Unsubscribe · Preferences Dr Bhullar Newsletter ਬੁੱਧਵਾਰ 2 ਅਕਤੂਬਰ, 2024 ਅੰਕ #6 Welcome Readers ਡਾ ਭੁੱਲਰ ਨਿਊਜਲੈਟਰ ਦੇ ਅੰਕ ਛੇ ਵਿੱਚ ਤੁਹਾਡਾ ਸਵਾਗਤ ਹੈ! ਇਹ ਫਰੀ ਨਿਊਜਲੈਟਰ ਦਾ ਮੁੱਖ ਮਕਸਦ ਤੁਹਾਡੇ ਰੋਜਮਰਾ ਦੇ ਨਿੱਕੇ-ਮੋਟੇ ਸਿਹਤ ਸਬੰਧੀ ਸਵਾਲਾਂ ਦੇ ਉੱਤਰ ਦੇਣਾ ਹੈ। ਖਾਸ ਕਰਕੇ ਜੇ ਤੁਸੀਂ ਐਤਵਾਰ ਵਾਲੇ ਲਾਈਵ ਸ਼ੋਅ ਵਿੱਚ ਇਹ ਸਵਾਲ ਨਹੀਂ ਪੁੱਛ ਸਕੇ।ਤੁਹਾਡੇ ਇਹ ਸਵਾਲ ਸਾਡੀ ਈਮੇਲ thedrbhullar@gmail.com ਤੇ ਮਿਲਣੇ ਜਰੂਰੀ ਹਨ। ਇਸ ਨਿਊਜਲੈਟਰ ਦੇ ਮੁੱਖ ਭਾਗਃ A) ਈਮੇਲ ਤੇ ਮਿਲੇ ਤੁਹਾਡੇ ਸਵਾਲ B) ਮੈਡੀਕਲ ਨਿਊਜ C) ਯੂਟਿਊਬ ਰਿਵਰਸਲ ਕਲੱਬ D) ਮੈਡੀਕਲ ਲਫਜ E) ਡਾ ਭੁੱਲਰ ਰਿਵਰਸਲ...","campaignId":16756242,"publicationId":13297149,"metaDescription":null},{"id":6678234,"title":"Dr Bhullar Newsletter ","slug":"dr-bhullar-newsletter-2","status":"published","readingTime":1,"campaignCompletedAt":"2024-09-19T07:32:09.000Z","publishedAt":"2024-09-19T07:32:09.000Z","orderByDate":"2024-09-19T07:32:09.000Z","timeAgo":"7 months","thumbnailUrl":"https://embed.filekitcdn.com/e/cKH8rV9xpSu1RQeDLo1SDS/sseaEmiNWwHgeg6DW6sH4D","thumbnailAlt":"","path":"posts/dr-bhullar-newsletter-2","url":"https://www.thedrbhullar.com/posts/dr-bhullar-newsletter-2","isPaid":null,"introContent":"Dr Bhullar Newsletter ਬੁੱਧਵਾਰ 17 ਸਤੰਬਰ, 2024 Issue #5 Welcome Readers! ਡਾ ਭੁੱਲਰ ਨਿਊਜਲੈਟਰ ਦੇ ਅੰਕ #5 ਵਿੱਚ ਤੁਹਾਡਾ ਸਵਾਗਤ ਹੈ! ਸਤੰਬਰ ਦੇ ਅੱਧ ਤੋਂ ਮੌਸਮ ਵਿੱਚ ਤਬਦੀਲੀ ਆਓਣ ਨਾਲ ਮੌਸਮੀ ਵਾਇਰਲ ਬੁਖਾਰ ਸ਼ੁਰੂ ਹੋ ਜਾਂਦੇ ਹਨ। ਤੇਜ ਬੁਖਾਰ ਚੜਦਾ ਹੈ। ਰੈਸਟ ਕਰਨਾ, ਪਾਣੀ ਅਤੇ ਪਾਣੀ ਵਾਲੀਆਂ ਚੀਜਾਂ, ਅਤੇ ਪੈਰਾਸੀਟਾਮੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੇਜ ਬੁਖਾਰ ਵਿੱਚ ਪਾਣੀ ਵਾਲੀਆਂ ਪੱਟੀਆਂ (Sponging) ਵੀ ਲਾਹੇਵੰਦ ਹੁੰਦੀ ਹੈ। ਡੇਂਗੂੰ ਤੋਂ ਬਚਾਅ ਲਈ ਦਿਨ ਵੇਲੇ ਮੱਛਰ ਦੇ ਕੱਟਣ ਤੋਂ ਬਚਾਅ ਕਰਨਾ ਚਾਹੀਦਾ। ਬਾਰਸ਼ਾਂ ਵਾਲਾ ਪਾਣੀ ਖਾਲੀ ਟਾਇਰਾਂ, ਕੂਲਰਾਂ ਅਤੇ ਹੋਰ ਲੁਕਵੀਆਂ ਥਾਵਾਂ ਤੇ ਮੱਛਰ...","campaignId":16588253,"publicationId":13127037,"metaDescription":null}],"newsletter":{"formId":5905756,"productId":null,"productUrl":null,"featuredPostId":5948186,"subscribersOnly":true},"isPaidSubscriber":false,"isSubscriber":false,"originUrl":"https://thedrbhullar.com/posts/dr-bhullar-newsletter-1","creatorProfileName":"Dr Bhullar’s Reversal Program (ਬਿਨਾਂ ਦਵਾਈ)","creatorProfileId":1408972}Dr Bhullar Newsletter Dr Bhullar Newsletter
Published 7 months ago • 1 min read
ਡਾ ਭੁੱਲਰ ਨਿਊਜਲੈਟਰ ਬੁੱਧਵਾਰ 11 ਸਤੰਬਰ, 2024 Issue # Welcome Readers! ਡਾ ਭੁੱਲਰ ਨਿਊਜਲੈਟਰ ਦੇ ਹਫਤਾਵਾਰੀ ਅੰਕ #4 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ! ਅਸੀਂ ਇੱਕ ਵਾਰ ਫਿਰ ਤੋਂ ਧੰਨਵਾਦੀ ਹਾਂ ਉਹਨਾਂ ਪਾਠਕਾਂ ਦੇ ਜਿੰਨਾਂ ਪਿਛਲੇ ਹਫਤੇ ਦੌਰਾਨ ਸਾਡੀਆਂ ਪੇਡ ਸਰਵਿਸਜ (ਫੋਨ ਕਨਸਲਟੇਸ਼ਨ ਅਤੇ ਯੂਟਿਊਬ ਕਲੱਬ ਮੈਂਬਰਸ਼ਿਪ ਲਾਈਵ ਪਰੋਗਰਾਮ) ਰਾਂਹੀਂ ਸਾਡੇ “ਰਿਵਰਸਲ ਪਰੋਗਰਾਮ” ਨੂੰ ਸਪੋਰਟ ਕੀਤਾ। ਤੁਹਾਡੀ ਇਸ ਸਪੋਰਟ ਨਾਲ ਸਾਨੂੰ ਆਮ ਪਬਲਿਕ ਲਈ ਫਰੀ ਸਰਵਿਸਜ (ਸ਼ੋਸ਼ਲ ਮੀਡੀਆ ਵੀਡੀਓਜ, ਪੋਸਟਰਜ ਅਤੇ ਹਰ ਬੁੱਧਵਾਰ ਫਰੀ ਨਿਊਜਲੈਟਰ) ਪਬਲਿਸ਼ ਕਰਦੇ ਰਹਿਣ ਲਈ ਹੌਸਲਾ ਅਫਜਾਈ ਮਿਲਦੀ ਹੈ। ਅੱਜ ਦੀ ਇਸ ਨਿਊਜਲੈਟਰ ਦੇ...
Subscribe to keep reading
This post is free to read but only available to subscribers.
Join today to get access to all of my posts.
Already a subscriber?